Bhai veer singh biography in punjabi bodybuilder


Bhai veer singh biography in punjabi bodybuilder.

ਆਧੁਨਿਕ ਪੰਜਾਬੀ ਸਾਹਿਤ ਦੇ ਪਿਤਾਮਾ ਭਾਈ ਵੀਰ ਸਿੰਘ

ਇਸ ਤਰ੍ਹਾਂ ਭਾਈ ਵੀਰ ਸਿੰਘ ਦੀ ਸ਼ਖ਼ਸੀਅਤ ਦਾ ਵਿਕਾਸ ਧਾਰਮਿਕ ਵਾਤਾਵਰਨ ਤੇ ਵਿਦਵਾਨਾਂ ਦੀ ਸੰਗਤ ਵਿਚ ਹੋਇਆ। ਭਾਈ ਸਾਹਿਬ ਨੂੰ ਵਿੱਦਿਆ ਸਮੇਂ ਅਨੁਸਾਰੀ ਦਿਵਾਉਣ ਦਾ ਪ੍ਰਬੰਧ ਕੀਤਾ ਗਿਆ। ਉਰਦੂ-ਫ਼ਾਰਸੀ ਦੀ ਜਾਣਕਾਰੀ ਇਕ ਮੁੱਲਾਂ ਪਾਸੋਂ ਪ੍ਰਾਪਤ ਕਰ ਕੇ ਪੰਜਾਬੀ ਭਾਸ਼ਾ ਦਾ ਗਿਆਨ ਗਿਆਨੀ ਹਰਭਜਨ ਸਿੰਘ ਪਾਸੋਂ ਹਾਸਲ ਕੀਤਾ। ਅੱਠ ਸਾਲ ਦੀ ਉਮਰ ਵਿਚ ਭਾਈ ਸਾਹਿਬ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਹਿਜ ਪਾਠ ਮੁਕੰਮਲ ਕੀਤਾ। 1891 ਈ: ਵਿਚ ਚਰਚ ਮਿਸ਼ਨ ਸਕੂਲ ਅੰਮਿ੍ਰਤਸਰ ’ਚ ਐਂਟਰੈਂਸ ਦਾ ਇਮਤਿਹਾਨ ਜ਼ਿਲੇ੍ਹ ਭਰ ਵਿੱਚੋਂ ਅੱਵਲ ਰਹਿ ਕੇ ਪਾਸ ਕੀਤਾ। ਅਜੇ ਭਾਈ ਸਾਹਿਬ ਸਕੂਲੀ ਵਿੱਦਿਆ ਹੀ ਪ੍ਰਾਪਤ ਕਰ ਰਹੇ ਸਨ ਕਿ ਇਨ੍ਹਾਂ ਦਾ ਵਿਆਹ 1896 ਵਿਚ ਨਰਾਇਣ ਸਿੰਘ ਦੀ ਸਪੁੱਤਰੀ ਬੀਬੀ ਚਤਰ ਕੌਰ ਨਾਲ ਕਰ ਦਿੱਤਾ ਗਿਆ।

ਦਸਵੀਂ ਜਮਾਤ ਕਰ ਲੈਣ ’ਤੇ ਮਾਤਾ-ਪਿਤਾ ਨੂੰ ਇਨ੍ਹਾਂ ਦੇ ਰੁਜ਼ਗਾਰ ਦਾ ਫ਼ਿਕਰ ਹੋਇਆ। ਦੋ-ਤਿੰਨ ਥਾਵਾਂ ਤੋਂ ਨੌਕਰੀ ਦੇ ਸੱਦਾ-ਪੱਤਰ ਵੀ ਪ੍ਰਾਪਤ ਹੋਏ ਪਰ ਭਾਈ ਸਾਹਿਬ ਆਜ਼ਾਦ ਤਬੀਅਤ ਦੇ ਮਾਲਕ ਸਨ। ਸੋ ਕਿਸੇ ਦੀ ਨੌਕਰੀ ਕਰਨੀ ਮੁਨਾਸਬ ਨਾ ਸਮਝੀ ਤੇ ਵਜ਼ੀਰ ਸਿੰਘ ਨਾਲ ਮਿਲ ਕੇ ਅੰਮਿ੍ਰਤਸਰ ਵਿੱਚ ਹੀ ‘ਵਜ਼ੀਰ ਹਿੰਦ ਪ੍ਰੈਸ’ ਲਗਵਾ ਲਿਆ। ਪਹਿਲਾਂ ਇਕ ਪੱਥਰ ਛਪਾਈ ਲਈ ਕਿਰਾਏ ’ਤੇ ਲਿਆ ਗਿਆ। ਭਾਈ ਸਾਹਿਬ ਨੇ ਆਪਣੀ ਲਗਨ, ਸਖ਼ਤ ਮਿਹਨਤ, ਸਿਦਕਦਿਲੀ ਸਦਕਾ ਪ੍ਰੈਸ ਨੂੰ ਇੰਨਾ ਕਾਮਯਾਬ ਕੀਤਾ ਕਿ ਦੂਰੋਂ-ਦੂਰੋਂ ਇਸ

Copyright ©earview.pages.dev 2025